Quick Guide – ਤੁਰਤ-ਫੁਰਤ ਗਾਈਡ

ਐਂਗਜ਼ਾਇਟੀ ਵਿਕਾਰਾਂ ਲਈ ਐਂਗਜ਼ਾਇਟੀ ਯੂਕੇ ਗਾਈਡ

ਹੇਠਾਂ ਲਿਖੀਆਂ ਕਿਸੇ ਵੀ ਐਂਗਜ਼ਾਇਟੀ ਬੀਮਾਰੀਆਂ ‘ਤੇ ਜਿਆਦਾ ਵੇਰਵੇ ਸਹਿਤ ਜਾਣਕਾਰੀ ਲਈ, ਐਂਗਜ਼ਾਇਟੀ ਯੂਕੇ ਦੇ ਤੱਥ ਪੱਤਰ ਦੇਖੋ।

ਜਾਣੇ-ਪਛਾਣੇ ਐਂਗਜ਼ਾਇਟੀ ਵਿਕਾਰ

ਸਾਧਾਰਣ ਜਾਂ ਖਾਸ ਭੈਅ

ਇਕ ਭੈ (ਫੋਬੀਆ) ਕਿਸੇ ਚੀਜ਼/ਹਾਲਾਤ ਵਗੈਰਾ ਤੋਂ ਇਕ ਤਰਕਹੀਂਣ ਡਰ ਹੈ, ਜੋ ਆਮ ਤੌਰ ‘ਤੇ ਜਿਆਦਾਤਰ ਬੰਦਿਆਂ ਨੂੰ ਤੰਗ ਨਹੀਂ ਕਰਦਾ। ਜਿਸ ਤਰ੍ਹਾਂ ਕਿ ਨਾਂ ਦਸਦਾ ਹੈ, ਸਾਧਾਰਣ ਜਾਂ ਖਾਸ ਫੋਬੀਆ ਉਹ ਫੋਬੀਆ ਹੈ ਜੋ ਕਿਸੇ ਖਾਸ ਚੀਜਾਂ ਜਾਂ ਹਾਲਾਤਾਂ ਵਗੈਰਾ ਬਾਰੇ ਹਨ। ਉਹ ਪ੍ਰਕਿਰਤੀ ਵਿੱਚ ਕਾਫੀ ਅੱਡ ਹੁੰਦੇ ਹਨ ਅਤੇ ਸੌਖਿਆਂ ਹੀ ਪਛਾਣੇ ਜਾਂਦੇ ਹਨ। ਉਦਾਹਰਣ ਵਜੋਂ ਮੱਕੜੀਆਂ ਤੋਂ ਡਰ, ਝੱਖੜਾਂ ਤੋਂ ਡਰ, ਉਚਾਈਆਂ ਤੋਂ ਡਰ। ਕੋਈ ਵੀ ਫੋਬੀਆ ਹੌਲ (ਪੈਨਿਕ) ਦੀ ਸਥਿਤੀ ਪੈਦਾ ਕਰ ਸਕਦਾ ਹੈ ਜਦੋਂ ਪੀਡ਼ਤ ਦਾ ਕਿਸੇ ਭੈਅ ਵਾਲੀ ਚੀਜ਼/ਹਾਲਾਤਾਂ ਨਾਲ ਸ੍ਹਾਮਣਾ ਹੁੰਦਾ ਹੈ। ਕਾਫੀ ਤਰ੍ਹਾਂ ਦੇ ਸਰੀਰਕ ਲੱਖਣਾਂ ਜਿਸ ਤਰ੍ਹਾਂ ਕਚਿਆਣ, ਦਿਲ ਦੀ ਧਡ਼ਕਨ ਦਾ ਤੇਜ ਹੋਣਾ ਅਤੇ ਲੱਤਾਂ ਵਿੱਚ ਜਾਨ ਨਾ ਹੋਣਾ, ਦਾ ਤਜਰਬਾ ਹੁੰਦਾ ਹੈ। ਇਸ ਕਾਰਨ, ਸਾਧਾਰਣ ਜਾਂ ਖਾਸ ਫੋਬੀਆ ਵਾਲੇ ਬਹੁਤ ਸਾਰੇ ਲੋਕ ਬਚਾਓ ਦੇ ਇਕ ਸਰੂਪ ਵਿੱਚ ਵੱਡ਼ ਜਾਂਦੇ ਹਨ ਜੋ ਗੰਭੀਰਤਾ ਵਿੱਚ ਬਹੁਤ ਜਿਆਦਾ ਵਖੋ-ਵੱਖ ਹੋ ਸਕਦੇ ਹਨ ਜਿਵੇਂ ਕਿਸੇ ਵੱਲੋਂ ਇਕ ਮੱਕੜੀ ਨੂੰ ਹੱਥ ਨਾ ਲਾਉਣ ਤੋਂ ਲੈ ਕੇ ਕਿਸੇ ਵੱਲੋਂ ਰਸਾਲਿਆਂ ਵਿੱਚ ਮੱਕੜੀ ਦੀ ਇਕ ਤਸਵੀਰ ਵੀ ਨਾ ਦੇਖ ਸਕਣ ਤੱਕ, ਅਤੇ ਇਸ ਲਈ ਹਰੇਕ ਚੀਜ਼ ਜਿਸਦੇ ਸੰਪਰਕ ਵਿੱਚ ਉਹ ਆਉਂਦੇ ਹਨ ਨੂੰ ਜਾਂਚਨਾ ਪੈਂਦਾ ਹੈ। ਮਗਰਲਾ ਦਰਸ਼ਾਉਂਦਾ ਹੈ ਕਿ ਇਕ ਸਾਧਾਰਣ ਫੋਬੀਆ ਵੀ ਕਿੰਨਾ ਨਿਤਾਣਾ ਕਰਨ ਵਾਲਾ ਹੋ ਸਕਦਾ ਹੈ।

ਅਗੋਰਾਫੋਬੀਆ

ਅਗੋਰਾਫੋਬੀਆ ਇਕ ਬਹੁਤ ਗੁੰਝਲਦਾਰ ਫੋਬੀਆ ਹੈ ਜੋ ਆਮ ਤੌਰ ਤੇ ਇਕ ਦੂਜੇ ਨਾਲ ਜੁੜੇ ਡਰਾਂ ਦੇ ਇਕੱਠ ਦੇ ਤੌਰ ਤੇ ਉਜਾਗਰ ਹੁੰਦਾ ਹੈ। ਉਦਾਹਰਣ ਵਜੋਂ ਬਹੁਤ ਸਾਰੇ ਅਗੋਰਾਫੋਬੀਆ ਵਾਲੇ ਲੋਕ ਇਕੱਲੇ ਰਹਿ ਜਾਣ ਤੋਂ ਡਰਦੇ ਹਨ (ਮੋਨੋਫੋਬੀਆ), ਇਹੋ ਜਿਹੀ ਕਿਸੇ ਹਾਲਤ ਨੂੰ ਪਸੰਦ ਨਹੀਂ ਕਰਦੇ ਜਿੱਥੇ ਉਹ ਆਪਣੇ ਆਪ ਨੂੰ ਫੱਸਿਆ ਹੋਇਆ ਮਹਿਸੂਸ ਕਰਦੇ ਹਨ (ਕਲੌਸਟ੍ਰੋਫੋਬੀਆ – ਬੰਦ ਥਾਂ ਤੋਂ ਡਰਨ ਦੇ ਮਨੋਰੋਗ ਦੀ ਪ੍ਰਵਿਰਤੀ ਦਾ ਪ੍ਰਦਰਸ਼ਨ ਕਰਦੇ ਹਨ) ਅਤੇ ਆਪਣੀ ‘ਸੁਰੱਖਿਅਤ’ ਥਾਂ, ਜੋ ਆਮ ਤੌਰ ਤੇ ਉਹਨਾਂ ਦਾ ਘਰ ਹੁੰਦਾ ਹੈ, ਤੋਂ ਦੂਰ ਸਫ਼ਰ ਕਰਨ ਤੋਂ ਡਰਦੇ ਹਨ। ਕੁਝ ਅਗੋਰਾਫੋਬੀਆ ਵਾਲੇ ਲੋਕ ਮਹਿਸੂਸ ਕਰਦੇ ਹਨ ਕਿ ਉਹ ਅਸਾਨੀ ਨਾਲ ਸਫ਼ਰ ਕਰ ਸਕਦੇ ਹਨ ਜੇ ਕੋਈ ਭਰੋਸੇਯੋਗ ਮਿੱਤਰ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਬੰਦਾ ਉਹਨਾਂ ਦੇ ਨਾਲ ਹੋਏ, ਪਰ ਇਸ ਨਾਲ ਉਹ ਛੇਤੀ ਹੀ ਆਪਣੀ ਦੇਖਭਾਲ ਕਰਨ ਵਾਲੇ ਤੋ ਨਿਰਭਰ ਹੋ ਸਕਦੇ ਹਨ। ਅਗੋਰਾਫੋਬੀਆ ਦੀ ਗੰਭੀਰਤਾ ਪੀਡ਼ਤਾਂ ਵਿੱਚ ਬਹੁਤ ਵੱਡੀ ਹੱਦ ਤੱਕ ਵੱਖ-ਵੱਖ ਹੁੰਦੀ ਹੈ ਜਿਵੇਂ ਆਪਣੇ ਘਰ ਵਿੱਚ ਸੀਮਤ ਪੀਡ਼ਤਾਂ ਤੋਂ, ਇਕ ਕਮਰੇ ਤੱਕ ਹੀ ਸੀਮਤ ਪੀਡ਼ਤਾਂ ਤੋਂ ਲੈ ਕੇ ਐਸੇ ਪੀਡ਼ਤ ਜੋ ਇਕ ਦੱਸੀ ਗਈ ਸੀਮਾ ਦੇ ਅੰਦਰ ਇਕ ਖ਼ਾਸ ਦੂਰੀ ਤੱਕ ਹੀ ਸਫ਼ਰ ਕਰ ਸਕਦੇ ਹਨ।

ਸਮਾਜਕ ਫੋਬੀਆ

ਇਹ ਵਿਕਾਰ ਕਿਸੇ ਤਰ੍ਹਾਂ ਦੀ ਸਮਾਜਕ ਜਾਂ ਪਬਲਿਕ ਹਾਲਾਤਾਂ ਕਾਰਨ ਸ਼ੁਰੂ ਹੋ ਸਕਦਾ ਹੈ ਜੋ ਤਵੱਜੋ ਦੇ ਕੇਂਦਰ ਵਿੱਚ ਆਉਣ ਦੇ ਜਾਂ ਪੀਡ਼ਤ੍ਹ ਦੇ ਬੇਚੈਨੀ ਭਰੇ ਵਤੀਰੇ ‘ਤੇ ਦੂਜਿਆਂ ਵੱਲੋਂ ਧਿਆਨ ਦੇਣ ਦੇ ਡਰ ਨਾਲ ਹੁੰਦਾ ਹੈ। ਸਮਾਜਕ ਫੋਬੀਆ ਨੂੰ ਖ਼ਾਸ ਸਮਾਜਕ ਫੋਬੀਆ ਦੀ ਸ਼੍ਰੇਣੀ ਵਿੱਚ ਵੀ ਰੱਖਿਆ ਜਾ ਸਕਦਾ ਹੈ ਜੇ ਖ਼ਾਸ ਸਮਾਜਕ ਹਾਲਾਤਾਂ ਵਿੱਚ ਸਮਾਜਕ ਫੋਬੀਆ ਹੈ, ਉਦਾਹਰਣ ਦੇ ਤੌਰ ਤੋ ਜਨਤਾ ਦੇ ਸ੍ਹਾਮਣੇ ਬੋਲਨਾ। ਸ਼ਰਮਿੰਦਗੀ ਜਾਂ ਬੇਇਜ਼ੱਤ ਤਰੀਕੇ ਨਾਲ ਪੇਸ਼ ਆਉਣ ਦਾ ਡਰ ਸਮਾਜਕ ਸੰਪਰਕ ਤੋਂ ਪੂਰੀ ਤਰ੍ਹਾਂ ਹਟ ਜਾਣ ਦੇ ਨਾਲ-ਨਾਲ ਖ਼ਾਸ ਸਮਾਜਕ ਹਾਲਾਤਾਂ ਜਿਸ ਤਰ੍ਹਾਂ ਪੱਬਲਿਕ ਟਾਇਲੇਟਾਂ ਵਿੱਚ ਜਾਣ, ਬਾਹਰ ਜਾ ਕੇ ਖਾਣ ਤੋਂ ਪਰਹੇਜ਼ ਦਾ ਕਾਰਨ ਬਣ ਸਕਦਾ ਹੈ। ਇਸ ਫੋਬੀਆ ਦੇ ਸਰੀਰਕ ਲੱਖਣਾਂ ਵਿੱਚ ਸੰਗਣਾ, ਕੰਬਣਾ ਅਤੇ ਪਸੀਨੋ-ਪਸੀਨ ਹੋ ਜਾਣਾ ਆਦਿ ਸ਼ਾਮਿਲ ਹੈ।

ਵਿਆਕਪ ਬੇਚੈਨੀ ਵਿਕਾਰ (ਜੀ ਏ ਡੀ)

ਇਹ ਇਕ ਐਸੇ ਵਿਕਾਰ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਵਿੱਚ ਪੀਡ਼ਤ ਲਗਾਤਾਰ ਬਹੁਤ ਬੇਚੈਨੀ ਦੀ ਹਾਲਤ ਮਹਿਸੂਸ ਕਰਦਾ ਹੈ। ਮਹਿਸੂਸ ਕੀਤੀ ਗਈ ਬੇਚੈਨੀ ਕਿਸੀ ਖ਼ਾਸ ਚੀਜ਼ ਕਾਰਨ ਸ਼ੁਰੂ ਨਹੀਂ ਹੁੰਦੀ ਪਰ ਇਸ ਨਾਲ ਪੀਡ਼ਤ ਲੋਕ ਮਹਿਸੂਸ ਕਰਦੇ ਹਨ ਕਿ ਬਿਨਾ ਕਿਸੇ ਵਜ੍ਹਾ ਦੇ ਉਹ ਹਰ ਵੇਲੇ ਉਤਾਵਲੇ ਰਹਿੰਦੇ ਹਨ। ਜੀ ਏ ਡੀ (GAD) ਅਕਸਰ ਡਿਪ੍ਰੈਸ਼ਨ ਦੇ ਨਾਲ ਹੁੰਦਾ ਹੈ। GAD ਨੂੰ ਕਦੇ ਕਦੇ ‘ਫ੍ਰੀ ਫਲੋਟਿੰਗ’ ਬੇਚੈਨੀ ਵਿਕਾਰ ਕਿਹਾ ਜਾਂਦਾ ਹੈ।

ਹੌਲ ਵਿਕਾਰ (ਪੈਨਿਕ ਡਿਸਓਡਰ)

ਜਿਆਦਾਤਰ ਬੇਚੈਨੀ ਵਿਕਾਰਾਂ ਵਿੱਚ ਸਾਂਝੀ ਤੰਦ ਹੌਲ ਦਾ ਦੌਰਾ ਪੈਣਾ ਹੈ।  ਪਰ, ਜਦੋਂ ਬਿਨ੍ਹਾ ਕਿਸੇ ਖ਼ਾਸ ਵਜ੍ਹਾ ਦੇ ਅਚਾਨਕ ਹੀ ਹੌਲ ਦੇ ਦੌਰੇ ਮਹਿਸੂਸ ਕੀਤੇ ਜਾਂਦੇ ਹਨ, ਇਸ ਨੂੰ ਹੌਲ ਵਿਕਾਰ (ਪੈਨਿਕ ਡਿਸਓਡਰ) ਵਾਂਗ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਹੌਲ ਵਿਕਾਰ ਨਾਲ ਪੀਡ਼ਤ ਲੋਕ ਅਕਸਰ ਇਕ ਮਿਨਟ ਬਿਲਕੁਲ ਠੀਕ ਮਹਿਸੂਸ ਕਰਦੇ ਹਨ, ਪਰੰਤੂ ਅਗਲੇ ਮਿਨਟ ਬਿਲਕੁਲ ਕਾਬੂ ਤੋਂ ਬਾਹਰ ਹੋ ਜਾਂਦੇ ਹਨ ਅਤੇ ਹੌਲ ਦੇ ਦੌਰਿਆਂ ਦੀ ਜਕਡ਼ ਵਿੱਚ ਆ ਜਾਂਦੇ ਹਨ। ਹੌਲ ਦੇ ਦੌਰੇ ਦਿਲ ਦੀ ਧਡ਼ਕਨ ਵੱਧ ਜਾਣ ਤੋਂ ਲੈ ਕੇ ਢਿੱਡ ਵਿੱਚ ਮਰੋਡ਼ ਪੈਣ ਜਿਹੇ ਬਹੁਤ ਅਸਲੀ ਲੱਖਣ ਪੈਦਾ ਕਰਦੇ ਹਨ। ਇਹ ਸਰੀਰਕ ਲੱਖਣ ਕੁਦਰਤੀ ਤੌਰ ਤੇ ਨਾਗਵਾਰ ਹਨ ਅਤੇ ਇਸ ਦੇ ਨਾਲ ਹੋਣ ਵਾਲੇ ਦਹਿਸ਼ਤ ਦੇ ਵਿਚਾਰ ਇਕ ਹੌਲ ਦਾ ਦੌਰੇ (ਪੈਨਿਕ ਅਟੈਕ) ਨੂੰ ਇਕ ਬਹੁਤ ਭਿਆਨਕ ਤਜਰਬਾ ਬਨਾ ਸਕਦੇ ਹਨ। ਇਸ ਕਾਰਨ, ਪੀਡ਼ਤ ਅਗਲਾ ਦੌਰਾ ਪੈਣ ਤੋਂ ਡਰਨ ਲਗਦੇ ਹਨ, ਅਤੇ ਛੇਤੀ ਹੀ ‘ਡਰ ਦੇ ਡਰ ਵਿੱਚ’ ਰਹਿਣ ਦੇ ਚੱਕਰ ਵਿੱਚ ਪੈ ਜਾਂਦੇ ਹਨ।

ਔਬਸੈਸਿਵ ਕੰਪਲਸਿਵ ਡਿਸਓਡਰ (ਮਨ ਵਿੱਚ ਵਹਿਮ ਦਾ ਰੋਗ)(OCD)

ਇਸ ਵਿਕਾਰ ਨੂੰ ਦੋ ਹਿੱਸਿਆਂ ਵਿੱਚ ਦੇਖਿਆ ਜਾ ਸਕਦਾ ਹੈ; ਵਹਿਮ (ਔਬਸੈਸ਼ਨਸ) – ਇਹ ਬਾਰ-ਬਾਰ ਅਉਣ ਵਾਲੇ, ਵਿਘਨ ਪਾਉਣ ਵਾਲੇ, ਅਣਚਾਹੇ ਵਿਚਾਰ ਹਨ ਜੋ ਮਹਿਸੂਸ ਕੀਤੇ ਜਾਂਦੇ ਹਨ ਅਤੇ ਤਰਕਹੀਣ ਡਰ ਅਤੇ ਮਜ਼ਬੂਰੀਆਂ – ਉਹ ਕੰਮ ਜਾਂ ਰੀਤਾਂ ਜੋ ਵਹਿਮਾਂ ਵੱਲੋਂ ਪੈਦਾ ਕੀਤੇ ਗਏ ਡਰ ਦੇ ਜਵਾਬ ਵਿੱਚ ਕੀਤੇ ਜਾਂਦੇ ਹਨ, ਵਿੱਚ ਬਦਲ ਜਾਂਦੇ ਹਨ। ਕੀਟਾਣੂ /ਦੂਸ਼ਤ ਹੋ ਜਾਣ ਦੇ ਤਰਕਹੀਣ ਡਰ ਦੇ ਨਤੀਜੇ ਵਿੱਚ ਬਾਰ-ਬਾਰ ਹੱਥ ਧੋਣਾ ਇਕ ਉੱਤਮ OCD ਵਿਕਾਰ ਹੈ।  ਇਸ ਵਿਕਾਰ ਤੋਂ ਪੀਡ਼ਤ ਘੱਟ ਬੇਚੈਨ ਮਹਿਸੂਸ ਕਰਦੇ ਹਨ ਜਦ ਇਕ ਵਾਰ ਉਹ ਪੈ ਗਈ ਆਦਤ ਵਾਲਾ ਕੰਮ ਕਰ ਲੈਣ। ਇਹ ਹੋ ਸਕਦਾ ਹੈ ਕਿ ਸਿਰਫ਼ ਵਹਿਮੀ (ਔਬਸੈਸਿਵ) ਵਿਚਾਰ ਮਹਿਸੂਸ ਹੋਣ ਅਤੇ ਕਿਸੇ ਮਜਬੂਰੀ ਨੂੰ ਸਿਰੇ ਚਾੜ੍ਹਨ ਦੀ ਤਾਂਘ ਨਾ ਹੋਏ। ਇਹਨਾਂ ਮਜ਼ਬੂਰੀਆਂ ਦੇ ਉਦਾਹਰਣ ਹਨ ਵਾਧੂ ਸਫ਼ਾਈ, ਗਿਣਤੀ, ਜਾਂਚ ਕਰੀ ਜਾਣਾ, ਮਿਣੀ ਜਾਣਾ, ਅਤੇ ਕੰਮ ਜਾਂ ਕਿਰਿਆਵਾਂ ਨੂੰ ਦੁਹਰਾਈ ਜਾਣਾ। ਟ੍ਰਾਈਕੋਟੀਲੋਮੇਨਿਆ (ਵਾਲ ਪੂੱਟਨ ਦੀ ਆਦਤ) ਨੂੰ ਵੀ ਓ ਸੀ ਡੀ (OCD) ਦੀ ਆਮ ਸ਼੍ਰੇਣੀ ਹੇਠ ਰੱਖਿਆ ਜਾ ਸਕਦਾ ਹੈ। ਮੌਤ, ਜੀਵਾਣੂਆਂ, ਬੀਮਾਰੀਆਂ – ਆਮ ਤੌਰ ਤੇ ਏਡਸ, ਕੈਂਸਰ, ਆਦਿ ਦੇ ਬਾਰੇ ਵਾਧੂ ਚਿੰਤਾ (ਇਸਨੂੰ ਇਕ ‘ਇੱਲਨੈਸ ਫੋਬੀਆ’ ਦੀ ਸ਼੍ਰੇਣੀ ਵਿੱਚ ਵੀ ਰਖਿਆ ਜਾ ਸਕਦਾ ਹੈ), ਸੰਭੋਗ ਬਾਰੇ ਅਣਇੱਛਤ ਖਿਆਲ, ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਡਰ ਵਹਿਮ ਦੇ ਉਦਾਹਰਣ ਹਨ।

ਬੌਡੀ ਡਿਸਮੋਰਫਿਕ ਡਿਸਓਡਰ (ਬੀ ਡੀ ਡੀ) (ਸਰੀਰਕ ਕਰੂਪਤਾ ਵਿਕਾਰ) / ਡਿਸਮੋਰਫੋਫੋਬੀਆ

ਇਸ ਵਿਕਾਰ ਨੂੰ ‘ਇਮੈਜਿੰਡ ਅਗਲੀਨੈਸ ਸਿਨਡ੍ਰੋਮ‘ (ਕਲਪਿਤ ਕਰੂਪਤਾ ਰੋਗ) ਦਾ ਨਾਂ ਵੀ ਦਿੱਤਾ ਗਿਆ ਹੈ ਕਿਉਂਕਿ ਇਸ ਬੀਮਾਰੀ ਨਾਲ ਪੀਡ਼ਤ ਲੋਕ, ਆਪਣੇ ਆਪ ਜਾਂ ਦੂਜਿਆਂ ਵਿੱਚ ਮੌਜੂਦ, ਕਿਸੇ ਅਖੌਤੀ ਸਰੀਰਕ ਨੁਕਸ ਨਾਲ ਤਰਕਹੀਣ ਤਰੀਕੇ ਨਾਲ ਰੁਝੇ ਰਹਿੰਦੇ ਹਨ, ਮਗਰਲੇ ਨੂੰ ਮੁਖ਼ਤਾਰੀ ਤੌਰ ਤੇ ਡਿਸਮੋਰਫੋਫੋਬੀਆ ਕਹਿੰਦੇ ਹਨ। ਬੀ ਡੀ ਡੀ ਪੀਡ਼ਤ ਇਹ ਸਵੀਕਾਰ ਨਹੀਂ ਕਰ ਸਕਦੇ ਕਿ ਉਹਨਾਂ ਵੱਲੋਂ ਵਿਚਾਰੀ ਗਈ ਕਰੂਪਤਾ ਬਿਲਕੁਲ ਬੇਬੁਨਿਆਦ ਹੈ, ਅਤੇ ਵਿਚਾਰੀ ਗਈ ਕਰੂਪਤਾ ਨੂੰ ਠੀਕ ਕਰਾਉਣ ਦੀ ਕੋਸ਼ਿਸ਼ ਕਰਨ ਲਈ, ਬਾਰ-ਬਾਰ ਪਲਾਸਟਿਕ ਸਰਜਰੀ /ਦੂਜੇ ਉਪਰਾਲਿਆਂ ਦੀ ਮੰਗ ਕਰਦੇ ਹਨ।

ਪੋਸਟ ਟ੍ਰੌਮੇਟਿਕ ਸਟਰੈਸ ਡਿਸਓਰਡਰ (ਪੀ ਟੀ ਐੱਸ ਡੀ)  

ਪੀ ਟੀ ਐੱਸ ਡੀ (PTSD ) ਇਕ ਬੇਚੈਨੀ ਵਿਕਾਰ ਹੈ ਜੋ ਕਾਫੀ ਦੁਖਦਾਈ ਘਟਨਾਵਾਂ ਵਿੱਚੋਂ ਕਿਸੇ, ਜਿਸ ਵਿੱਚ ਅਸਲੀ ਜਾਂ ਧਮਕੀ ਭਰੀ ਮੌਤ ਹੋਣਾ, ਜਾਂ ਗੰਭੀਰ ਸੱਟ ਲੱਗਨਾ ਸ਼ਾਮਿਲ ਹੈ, ਦਾ ਸਾਮ੍ਹਣਾ ਕਰਨ ਤੋਂ ਬਾਅਦ ਹੋ ਸਕਦਾ ਹੈ। ਇਹ ਘਟਨਾ ਸਿੱਧੇ ਮਹਿਸੂਸ ਕਰਨ ਦੇ ਬਜਾਏ ਅੱਖੀਂ ਦੇਖੀ ਹੋਈ ਹੋ ਸਕਦੀ ਹੈ, ਅਤੇ ਸਿਰਫ਼ ਇਸ ਬਾਰੇ ਪਤਾ ਲਗਣਾ ਹੀ ਕਾਫੀ ਹੋ ਸਕਦਾ ਹੈ ਜੇ ਇਸ ਵਿੱਚ ਸ਼ਾਮਿਲ ਵਿਅਕਤੀ ਪਰਿਵਾਰ ਦੇ ਸਦੱਸ ਜਾਂ ਕਰੀਬੀ ਮਿੱਤਰ ਹੋਣ। ਪੀਡ਼ਤਾਂ ਨੂੰ ਪਿਛਲੀ ਯਾਦਾਂ ਦੇ ਝਲਕਾਰੇ, ਹੌਲ ਦੇ ਦੌਰੇ ਅਤੇ ਤੀਬਰ ਜਾਗਰੂਕਤਾ ਦਾ ਤਜਰਬਾ ਹੋ ਸਕਦਾ ਹੈ।