About Us – ਸਾਡੇ ਬਾਰੇ

ਅਸੀਂ ਕੌਣ ਹਾਂ?

ਜਿਵੇਂ ਤੁਸੀਂ ਜਾਣਦੇ ਹੋ, ਏਸ਼ਿਆਈ ਬਿਰਾਦਰੀ ਵਿੱਚ ‘ਮਾਨਸਕ ਬੀਮਾਰੀ’ ਹੋਣ ਤੇ ਵੱਧਿਆ ਹੋਇਆ ਕਲੰਕ ਲਗ ਜਾਂਦਾ ਹੈ। ਕੌਣ ਚਾਹੁੰਦਾ ਹੈ ਕਿ ਉਸਨੂੰ ‘ਪਾਗਲ’ ਆਖਿਆ ਜਾਏ ਅਤੇ ਉਸਦੇ ਦੋਸਤ ਅਤੇ ਸਮਾਜਕ ਦਾਇਰੇ ਦੇ ਲੋਕ ਉਸਤੋਂ ਬਚ ਕੇ ਰਹਿਣ? ਇਹੀ ਸਮਾਂ ਹੈ ਕਿ ਇਸਦਾ ਟਾਕਰਾ ਕਰਨ ਲਈ ਕੁਝ ਕੀਤਾ ਜਾਏ। ਡੀਸ੍ਟਿਗਮੇਟਾਈਜ਼ ਐਂਗਜ਼ਾਇਟੀ ਯੂਕੇ ਦਾ ਇਕ ਪ੍ਰੋਜੇਕ੍ਟ ਹੈ ਅਤੇ ਬੇਚੈਨੀ ਵਿਕਾਰਾਂ ਦੇ ਪੀਡ਼ਤਾਂ ਲਈ ਸਹਾਇਤਾ ਦਾ ਇਕ ਨੈਟਵਰਕ ਪ੍ਰਦਾਨ ਕਰਨ ਦਾ ਟੀਚਾ ਰਖਦਾ ਹੈ।

ਹੇਠਾਂ ਸਾਡੇ ‘ਮਦਦ ਲਵੋ’ ਹਿੱਸੇ ਵਿੱਚ ਦੇਖੋ ਅਤੇ ਉਥੇ ਅੰਗਰੇਜੀ, ਉਰਦੂ, ਪੰਜਾਬੀ ਅਤੇ ਹਿੰਦੀ ਵਿੱਚ ਡਾਉਨਲੋਡ ਕਰਨ ਲਈ ਅਤੇ ਖ਼ਰੀਦਨ ਲਈ ਕਈਂ ਤੱਥ ਪੱਤਰ ਮਿਲਣਗੇ।

ਤੁਸੀਂ ਐਂਗਜ਼ਾਇਟੀ ਯੂਕੇ ਦੇ ਮੈਂਬਰ ਬਣ ਸਕਦੇ ਹੋ, ਅਤੇ ਇੰਜ ਕਰਕੇ ਤੁਸੀਂ ਸਾਡੀਆਂ ਕਾਫੀ ਸੇਵਾਵਾਂ ਤਕ ਪਹੁੰਚ ਸਕਦੇ ਹੋ, ਜਿਸ ਵਿੱਚ ਬੇਚੈਨੀ ਵਿਕਾਰਾਂ ਦਾ ਟਾਕਰਾ ਕਰਨ ਲਈ ਤੱਥ ਪੱਤਰ, ਸੀ ਬੀ ਟੀ ਅਤੇ ਕਲੀਨਿਕਲ ਹਿਪਨੋਸਿਸ ਸ਼ਾਮਿਲ ਹਨ। ਵਧੇਰੇ ਜਾਣਕਾਰੀ ਲਈ www.anxietyuk.org.uk   ‘ਤੇ ਜਾਓ।

ਜਿਵੇਂ ਜਿਵੇਂ Destigmatize.org.uk ਵਿੱਚ ਦਿਲਚਸਪੀ ਵੱਧ ਰਹੀ ਹੈ, ਅਸੀਂ ਸਾਈਟ ਤੇ ਹੋਰ ਤੱਥ ਪੱਤਰ ਅਤੇ ਜਾਣਕਾਰੀ ਪਾਉਣ ਦਾ ਉਪਰਾਲਾ ਕਰਾਂਗੇ। ਮੇਹਰਬਾਨੀ ਕਰਕੇ ਆਪਣੇ ਮਿਤਰਾਂ ਅਤੇ ਸਾਥੀ ਪੀਡ਼ਤਾਂ ਨੂੰ ਇਸ ਪ੍ਰੋਜੇਕਟ ਬਾਰੇ ਖੁਲ੍ਹ ਕੇ ਦੱਸੋ। ਅਸੀਂ ਸਿਰਫ ਇਕੱਠਿਆਂ ਮਿਲ ਕੇ ਹੀ ਇਹ ਆੰਦੇਲਨ ਚਲਾ ਸਕਦੇ ਹਾਂ ਜੋ ਕਾਫੀ ਸਮੇਂ ਤੋਂ ਲਮਕਿਆ ਹੋਇਆ ਹੈ।