Destigmatize – Punjabi ਵਿੱਚ ਤੁਹਾਡਾ ਸੁਆਗਤ ਹੈ

Destigmatize.org.uk ਵਿੱਚ ਤੁਹਾਡਾ ਸੁਆਗਤ ਹੈ। ਅਸੀਂ ਐਂਗਜ਼ਾਇਅਟੀ ਯੂਕੇ ਦਾ ਇਕ ਨਵਾਂ ਪ੍ਰੋਜੇਕ੍ਟ ਹਾਂ। ਅਸੀਂ ਏਸ਼ਿਆਈ ਅਬਾਦੀ ਵਿੱਚ, ਪਰ ਸਿਰਫ ਉਹਨਾਂ ਨੂੰ ਨਹੀਂ, ਐਂਗਜ਼ਾਇਅਟੀ (ਬੇਚੈਨੀ) ਵਿਕਾਰਾਂ ਦੇ ਪੀਡ਼ਤ ਲੋਕਾਂ ਲਈ ਜਾਣਕਾਰੀ ਅਤੇ ਸਹਾਰਾ ਪ੍ਰਦਾਨ ਕਰਨ ਦਾ ਟੀਚਾ ਰਖਦੇ ਹਾਂ।

ਏਸ਼ਿਆਈ ਬਿਰਾਦਰੀ ਵਿੱਚ ਬਥੇਰੀਆਂ ਮਾਨਸਕ ਬੀਮਾਰੀਆਂ ਐਂਗਜ਼ਾਇਅਟੀ (ਬੇਚੈਨੀ) ਵਿਕਾਰਾਂ ਦਾ ਹਿੱਸਾ ਹਨ। ਪਰੰਤੂ ਉਹਨਾਂ ਨੂੰ ਸਭਤੋਂ ਘੱਟ ਸਮਝਿਆ ਜਾਂਦਾ ਹੈ। ਜੇ ਤੁਸੀਂ ਕਿਸੇ ਤਰ੍ਹਾਂ ਦੇ ਬੇਚੈਨੀ ਵਿਕਾਰ ਤੋਂ ਪੀਡ਼ਤ ਹੋ ਤਾਂ ਤੁਸੀਂ ਸਮਝੋਗੇ ਕਿ ਏਸ਼ਿਆਈ ਅਬਾਦੀ ਲਈ ਕਿੰਨੀ ਘੱਟ ਜਾਣਕਾਰੀ ਉਪਲਬਧ ਹੈ।

ਇਸਦਾ ਟਾਕਰਾ ਕਰਨ ਲਈ, ਅਤੇ ਬਿਰਾਦਰੀ ਵਿੱਚ ਮਾਨਸਕ ਬੀਮਾਰੀ ਦੇ ਨਿਰਕਲੰਕਣ ਲਈ, ਅਸੀਂ ਇਹ ਬਹੁਭਾਸ਼ੀ ਵੈਬਸਾਈਟ ਸਥਾਪਤ ਕੀਤੀ ਹੈ। ਆਪਣੇ ਆਪ ਨੂੰ ਸੁਤੰਤਰ ਮਹਿਸੂਸ ਕਰੋ:

  • ਬੇਚੈਨੀ ਵਿਕਾਰਾਂ ਬਾਰੇ ਸਾਡੀ ਸੰਖਿਪਤ ਗਾਈਡ (ਬ੍ਰੀਫ ਗਾਈਡ ਟੂ ਐਂਗਜ਼ਾਇਅਟੀ ਡਿਸਓਡਰਜ਼) ਨੂੰ ਫਰੋਲੋ, ਜੋ ਅੰਗਰੇਜੀ, ਉਰਦੂ, ਪੰਜਾਬੀ ਅਤੇ ਹਿੰਦੀ ਵਿੱਚ ਉਪਲਬਧ ਹੈ
    •  ਵਖੋ-ਵੱਖਰੇ ਕਿਸਮ ਦੇ ਬੇਚੈਨੀ ਵਿਕਾਰਾਂ ‘ਤੇ ਡੂੰਘਾਈ ਵਿੱਚ ਜਾਣਕਾਰੀ ਪਰਾਪਤ ਕਰਨ ਲਈ, ਜਿਸ ਵਿੱਚ ਸਮਾਜਕ ਫੋਬੀਆ, ਮਨ ਵਿੱਚ ਵਹਿਮ ਦਾ ਰੋਗ (ਔਬਸੈਸਿਵ ਕਮਪਲਸਿਵ ਡਿਸਓਡਰ), ਹੌਲ ਦੇ ਵਿਕਾਰ (ਪੈਨਿਕ ਡਿਸਓਡਰ) ਅਤੇ ਬੇਚੈਨੀ ਲਈ ਦਵਾਈਆਂ ਸ਼ਾਮਲ ਹਨ, ਸਾਡੇ ਨਾਲ ਸੰਪਰਕ ਕਰੋ।